ਦਿੱਲੀ 'ਚ ਅਕਾਲੀ-ਭਾਜਪਾ ਗੱਠਜੋੜ 'ਤੇ ਸਸਪੈਂਸ, ਸਿਆਸੀ ਨਫਾ-ਨੁਕਸਾਨ ਵੇਖ ਕੇ ਫੈਸਲਾ ਲਵੇਗੀ BJP

News18 Punjabi | News18 Punjab
Updated: January 7, 2020, 5:19 PM IST
share image
ਦਿੱਲੀ 'ਚ ਅਕਾਲੀ-ਭਾਜਪਾ ਗੱਠਜੋੜ 'ਤੇ ਸਸਪੈਂਸ, ਸਿਆਸੀ ਨਫਾ-ਨੁਕਸਾਨ ਵੇਖ ਕੇ ਫੈਸਲਾ ਲਵੇਗੀ BJP
ਦਿੱਲੀ ਵਿਚ ਅਕਾਲੀ ਦਲ ਇਕੱਲਿਆਂ ਚੋਣ ਲੜਨ ਦੀ ਤਿਆਰੀ ਵਿਚ !

  • Share this:
  • Facebook share img
  • Twitter share img
  • Linkedin share img
ਪੰਕਜ ਕਪਾਹੀ
ਅਕਾਲੀ ਦਲ ਨੇ ਐਲਾਨ ਕਰ ਦਿੱਤਾ ਹੈ ਕਿ BJP ਨਾਲ ਮਿਲ ਕੇ ਦਿੱਲੀ ਵਿਧਾਨ ਸਭਾ ਦੀ ਚੋਣ ਲੜੇਗਾ ਪਰ BJP ਨੇ ਅਜੇ ਤੈਅ ਨਹੀਂ ਕੀਤਾ ਕਿ ਅਕਾਲੀ ਦਲ ਨਾਲ ਜਾਣਾ ਹੈ ਜਾਂ ਨਹੀਂ। ਦਿੱਲੀ ਵਿਧਾਨ ਸਭਾ ਚੋਣਾਂ ਦੇ BJP ਚੋਣ ਸਮਿਤੀ ਦੇ ਪ੍ਰਬੰਧਕ ਤਰੁਣ ਚੁੱਘ ਨੇ News 18 ਨਾਲ ਗੱਲਬਾਤ ਦੌਰਾਨ ਕਿਹਾ ਕਿ  BJP ਦਾ ਪਾਰਲੀਮੈਂਟਰੀ ਬੋਰਡ ਤੈਅ ਕਰੇਗਾ ਕਿ ਅਕਾਲੀ ਦਲ ਨਾਲ ਦਿੱਲੀ ਵਿਧਾਨ ਸਭਾ ਚੋਣਾਂ ਲਈ ਜਾਣਾ ਹੈ ਜਾਂ ਨਹੀਂ। BJP ਆਗੂ ਤਰੁਣ ਚੁੱਘ ਨੇ ਕਿਹਾ ਕਿ ਅਜੇ ਤੱਕ ਪਾਰਟੀ ਵਿਚ ਗਠਜੋੜ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਹੋਈ ਹੈ।

ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੋਵੇਗੀ, ਉਸ ਵਿਚ ਵਿਚਾਰਿਆ ਜਾਵੇਗਾ ਕਿ BJP ਇਕਲਿਆ ਚੋਣ ਲੜੇਗੀ ਜਾਂ ਨਹੀਂ। 2015 ਵਿਚ ਅਕਾਲੀ ਦਲ ਨੇ BJP ਨਾਲ ਮਿਲ ਕੇ ਚੋਣ ਲੜੀ ਸੀ ਅਤੇ ਅਕਾਲੀ ਦਲ ਨੇ ਆਪਣੇ ਉਮੀਦਵਾਰ 4 ਸੀਟਾਂ ਉਤੇ ਮੈਦਾਨ ਵਿਚ ਉਤਾਰੇ ਸਨ ਜਿਨ੍ਹਾਂ ਵਿਚ ਰਜ਼ੋਰੀ ਗਾਰਡਨ ਤੋਂ ਮਨਜਿੰਦਰ ਸਿਰਸਾ , ਕਾਲਕਾ ਜੀ ਤੋਂ ਹਰਮੀਤ ਕਾਲਕਾ, ਹਰੀ ਨਗਰ ਵਿਧਾਨ ਸਭਾ ਸੀਟ ਅਤੇ ਸ਼ਾਹਦਰਾ ਸੀਟ ਤੋਂ ਜਤਿੰਦਰ ਸਿੰਘ ਸ਼ੰਟੀ ਨੂੰ ਮੈਦਾਨ ਵਿਚ ਉਤਾਰਿਆ ਸੀ , ਪਰ ਅਕਾਲੀ ਦਲ ਦੇ ਚਾਰੇ ਉਮੀਦਵਾਰ ਹਾਰੇ ਸਨ।
ਸੁਖਬੀਰ ਬਾਦਲ ਨੇ ਕੱਲ੍ਹ ਐਲਾਨ ਕੀਤਾ ਸੀ ਕਿ ਦਿੱਲੀ ਵਿਧਾਨ ਸਭਾ ਚੋਣਾਂ bjp ਦੇ ਨਾਲ ਮਿਲ ਕੇ ਲੜਾਂਗੇ , ਇਸ ਲਈ ਅਕਾਲੀ ਦਲ ਨੇ ਨਰੇਸ਼ ਗੁਜਰਾਲ, ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਭੂੰਦੜ ਦੀ ਕਮੇਟੀ ਬਣਾ ਦਿੱਤੀ ਹੈ । ਜੋ BJP ਨਾਲ ਗੱਲਬਾਤ ਕਰੇਗੀ। ਅਕਾਲੀ ਦਲ ਦਿੱਲੀ ਯੂਨਿਟ ਦੇ ਪ੍ਰਧਾਨ ਹਰਮੀਤ ਕਾਲਕਾ ਤੇ ਮਨਜਿੰਦਰ ਸਿਰਸਾ ਨੇ news 18 ਨਾਲ ਗੱਲਬਾਤ ਦੌਰਾਨ ਸੰਕੇਤ ਦਿੱਤੇ ਹਨ ਕਿ ਇਸ ਬਾਰੇ ਅਕਾਲੀ ਦਲ 4 ਤੋਂ ਵੱਧ ਸੀਟਾਂ ਉਤੇ ਚੋਣ ਲੜ ਸਕਦਾ ਹੈ।

ਸਿਰਸਾ ਨੇ ਕਿਹਾ ਕਿ ਅਕਾਲੀ ਦਲ ਕੋਲ 10 ਦੇ ਕਰੀਬ ਅਜਿਹੇ ਲੀਡਰ ਹਨ ਜੋ ਚੋਣਾਂ ਜਿੱਤਣ ਸਕਦੇ ਹਨ, ਅਸੀਂ ਇਸ ਦੀ ਜਾਣਕਾਰੀ ਆਪਣੀ ਹਾਈਕਮਾਨ ਅਤੇ BJP ਨੂੰ ਦੇਵਾਂਗੇ। ਸਿਰਸਾ ਨੇ ਕਿਹਾ ਸਾਡਾ ਮਕਸਦ ਦਿੱਲੀ ਵਿਚ NDA ਦੀ ਸਰਕਾਰ ਬਣਾਉਣਾ ਹੈ ਅਤੇ ਇਸ ਲਈ ਸਾਡੇ ਲੀਡਰਾਂ ਦਾ ਅਹਿਮ ਰੋਲ ਰਹੇਗਾ। ਇਸ ਦੇ ਨਾਲ ਹੀ ਹਰਮੀਤ ਕਾਲਕਾ ਨੇ ਸੰਕੇਤ ਦਿੱਤੇ ਕਿ ਅਕਾਲੀ ਦਲ, bjp ਤੋਂ ਆਪਣੀਆਂ 4 ਸੀਟਾਂ ਤੇ ਅਕਾਲੀ ਦਲ ਦੇ ਸਿੰਬਲ ਨਾਲ ਲੜਨ ਦਾ ਮੁੱਦਾ ਚੁੱਕੇਗਾ।

ਅਕਾਲੀ ਦਲ ਨੇ 2015 ਦਿੱਲੀ ਵਿਧਾਨ ਸਭਾ ਚੋਣਾਂ ਵਿਚ 4 ਸੀਟਾਂ ਉਤੇ ਚੋਣ ਲੜੀ ਸੀ, ਜਿਸ ਵਿਚ ਰਾਜ਼ੋਰੀ ਗਾਰਡਨ, ਕਾਲਕਾ ਜੀ , ਹਰੀ ਨਗਰ ਅਤੇ ਸ਼ਾਹਦਰਾ ਸੀਟਾਂ ਹਨ ਜਿਸ ਵਿਚ ਅਕਾਲੀ ਦਲ ਦਾ ਕੋਈ ਉਮੀਦਵਾਰ ਜਿੱਤ ਹਾਸਲ ਨਹੀਂ ਕਰ ਸਕਿਆ ਪਰ 2017 ਦੀਆਂ ਉਪ ਚੋਣ ਵਿਚ ਅਕਾਲੀ ਦਲ ਦੇ ਉਮੀਦਵਾਰ ਮਨਜਿੰਦਰ ਸਿਰਸਾ ਨੇ ਰਜ਼ੋਰੀ ਗਾਰਡਨ ਤੋਂ ਜਿੱਤ ਹਾਸਿਲ ਕੀਤੀ ਸੀ। 2019 ਹਰਿਆਣਾ ਵਿਧਾਨ ਸਭਾ ਚੋਣਾਂ ਵਿਚ BJP ਨੇ ਅਕਾਲੀ ਦਲ ਨਾਲ ਗਠਜੋੜ ਨਹੀਂ ਕੀਤਾ ਸੀ ਅਤੇ ਅਕਾਲੀ ਦਲ ਨੇ BJP ਖਿਲਾਫ ਹਰਿਆਣਾ ਵਿਚ ਚੋਣ ਲੜੀ ਸੀ। 
Published by: Gurwinder Singh
First published: January 7, 2020, 5:15 PM IST
ਹੋਰ ਪੜ੍ਹੋ
ਅਗਲੀ ਖ਼ਬਰ