ਪਰਮਿੰਦਰ ਢੀਂਡਸਾ ਨੇ ਪਿਤਾ ਦੇ ਦਬਾਅ ਕਾਰਨ ਛੱਡਿਆ ਅਕਾਲੀ ਦਲ : ਮਜੀਠੀਆ

News18 Punjabi | News18 Punjab
Updated: January 9, 2020, 6:50 PM IST
share image
ਪਰਮਿੰਦਰ ਢੀਂਡਸਾ ਨੇ ਪਿਤਾ ਦੇ ਦਬਾਅ ਕਾਰਨ ਛੱਡਿਆ ਅਕਾਲੀ ਦਲ : ਮਜੀਠੀਆ
ਪਰਮਿੰਦਰ ਢੀਂਡਸਾ ਨੇ ਪਿਤਾ ਦੇ ਦਬਾਅ ਕਾਰਨ ਛੱਡਿਆ ਅਕਾਲੀ ਦਲ : ਮਜੀਠੀਆ

ਪਰਮਿੰਦਰ ਅਤੇ ਮੈਂ ਸਕੂਲ ਵਿੱਚ ਇਕੱਠੇ ਪੜ੍ਹਾਈ ਕੀਤੀ ਹੈ ਅਤੇ ਉਹ ਅੱਜ ਵੀ ਮੇਰਾ ਭਰਾ ਹੈ। ਪਰਮਿੰਦਰ ਨੂੰ ਪਿਤਾ ਕਰਕੇ ਇਹ ਵੱਡਾ ਫੈਂਸਲਾ ਲੈਣ ਲਈ ਮਜਬੂਰ ਹੋਣਾ ਪਿਆ ਹੈ

  • Share this:
  • Facebook share img
  • Twitter share img
  • Linkedin share img
ਅੰਮ੍ਰਿਤਸਰ- ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਅਲਵਿਦਾ ਕਹਿ ਚੁੱਕੇ ਵਿਧਾਇਕ ਪਰਮਿੰਦਰ ਢੀਂਡਸਾ ਅੱਜ ਵੀ ਮੇਰੇ ਭਰਾ ਹਨ ਅਤੇ ਇੱਕ ਵਧੀਆ ਇਨਸਾਨ ਵੀ ਹਨ। ਉਹ ਕਦੇ ਵੀ ਅਕਾਲੀ ਦਲ ਨੂੰ ਛੱਡਣ ਦੇ ਹੱਕ ਵਿੱਚ ਨਹੀਂ ਸਨ ਪਰ ਪਿਤਾ ਸੁਖਦੇਵ ਸਿੰਘ ਢੀਂਡਸਾ ਦੇ ਦਬਾਅ ਅੱਗੇ ਉਨ੍ਹਾਂ ਨੂੰ ਝੁਕਣਾ ਪਿਆ ਅਤੇ ਆਖਿਰਕਾਰ ਉਨ੍ਹਾਂ ਨੇ ਅਕਾਲੀ ਦਲ ਨੂੰ ਛੱਡਣ ਦਾ ਫ਼ੈਸਲਾ ਲੈ ਲਿਆ। ਇਹ ਸ਼ਬਦ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਪ੍ਰੈਸ ਕਾਨਫਰੰਸ ਦੌਰਾਨ ਕਹੇ।
ਬਿਕਰਮ ਸਿੰਘ ਮਜੀਠੀਆ ਅੱਜ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਸਨ। ਜਦੋਂ ਉਹਨਾਂ ਨੂੰ ਪਰਮਿੰਦਰ ਢੀਂਡਸਾ ਬਾਰੇ ਸਵਾਲ ਪੁੱਛਿਆ ਗਿਆ ਤਾਂ ਮਜੀਠੀਆ ਨੇ ਕਿਹਾ ਕਿ ਪਰਮਿੰਦਰ ਅਤੇ ਮੈਂ ਬਚਪਨ ਤੋਂ ਹੀ ਇੱਕ ਦੂਸਰੇ ਦੇ ਚੰਗੇ ਦੋਸਤ ਹਾਂ ਅਤੇ ਪੜ੍ਹਾਈ ਵੀ ਇਕੱਠਿਆਂ ਨੇ ਹੀ ਕੀਤੀ ਹੈ। ਪਰਮਿੰਦਰ ਅੱਜ ਵੀ ਮੇਰਾ ਭਰਾ ਹੈ ਅਤੇ ਅਕਾਲੀ ਦਲ ਛੱਡਣ ਤੋਂ ਪਹਿਲਾਂ ਵੀ ਮੇਰੀ ਉਸ ਨਾਲ ਗੱਲਬਾਤ ਹੋਈ ਸੀ ਅਤੇ ਉਸਨੇਂ ਦੱਸਿਆ ਸੀ ਕਿ ਉਹ ਅਕਾਲੀ ਦਲ ਨੂੰ ਨਹੀਂ ਛੱਡਣਾ ਚਾਹੁੰਦਾ ਪਰ ਪਿਤਾ ਸੁਖਦੇਵ ਢੀਂਡਸਾ ਵਲੋਂ ਉਹਨਾਂ ਤੇ ਇਨ੍ਹਾਂ ਜ਼ਿਆਦਾ ਦਬਾਅ ਬਣਾਇਆ ਗਿਆ ਕਿ ਉਹਨਾਂ ਨੂੰ ਅੰਤ ਵਿੱਚ ਇਹ ਫੈਸਲਾ ਲੈਣਾ ਪਿਆ।
ਦਰਅਸਲ ਪਰਮਿੰਦਰ ਢੀਂਡਸਾ  ਵੀ ਪ੍ਰਕਾਸ਼ ਸਿੰਘ ਬਾਦਲ ਤੋਂ ਅੱਜ ਵੀ ਬਹੁਤ ਪ੍ਰਭਾਵਿਤ ਹਨ ਅਤੇ ਉਨ੍ਹਾਂ ਨੂੰ ਆਪਣਾ ਮਾਰਗ ਦਰਸ਼ਕ ਮੰਨਦੇ ਹਨ। ਪਰ ਹੁਣ ਮਾਮਲਾ ਪਿਓ- ਪੁੱਤਰ ਦਾ ਬਣ ਚੁੱਕਾ ਹੈ ਅਤੇ ਪਰਮਿੰਦਰ ਢੀਂਡਸਾ ਨੇ ਆਪਣੇ ਪਿਤਾ ਨਾਲ ਖੜਨ ਦਾ ਫ਼ੈਸਲਾ ਕੀਤਾ ਹੈ।
Published by: Ashish Sharma
First published: January 9, 2020, 6:46 PM IST
ਹੋਰ ਪੜ੍ਹੋ
ਅਗਲੀ ਖ਼ਬਰ