ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਫਲਾਈਓਵਰ ਬਣਾਉਣ ਵਿੱਚ ਬਚਾਏ 508 ਕਰੋੜ ਰੁਪਏ

- news18-Punjabi
- Last Updated: February 16, 2021, 4:55 PM IST
ਨਵੀਂ ਦਿੱਲੀ: ਅਮੂਮਨ ਇਹ ਸੁਣਨ ਨੂੰ ਮਿਲਦਾ ਹੈ ਕਿ ਕਿਸੇ ਸਰਕਾਰ ਨੇ ਫਲਾਈਓਵਰ ਬਣਵਾਏ ਬਜਟ ਤੋਂ ਦੁੱਗਣੀ ਤਿੱਗਣੀ ਕੀਮਤ ਤੇ ਪਰ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਆਪਣੀ ਸਰਕਾਰ ਵਿੱਚ ਆਉਣ ਤੋਂ ਬਾਅਦ 50 ਕਰੋੜ ਤੋਂ ਜ਼ਿਆਦਾ ਪੈਸੇ ਬਚਾ ਕੇ ਇਹ ਕੰਮ ਕਰ ਕੇ ਵਿਖਾਇਆ ਹੈ।
ਅਵਾਜਾਹੀ ਨੂੰ ਲੋੱਕਾਂ ਲਈ ਸੁਖਾਲਾ ਬਣਾਉਣ ਵਾਸਤੇ ਦਿੱਲੀ ਸਰਕਾਰ ਨੇ ਸ਼ਹਿਰ ਵਿੱਚ ਰਿਕਾਰਡ ਸਮੇਂ ਵਿੱਚ ਕਈ ਫਲਾਈਓਵਰ ਬਣਵਾਏ ਹਨ ਜਿਵੇਂ ਕਿ ਸ਼ਾਸਤਰੀ ਪਾਰਕ ਅਤੇ ਸੇਲਮਪੁਰ ਫਲਾਈਓਵਰ, ਜੋ ਕਿ 250 ਕਰੋੜ ਲਾਗਤ ਤੇ ਤਿਆਰ ਹੋਏ ਹਨ ਜੋ 303 ਕਰੋੜ ਰੁਪਏ ਦੇ ਮਿੱਥੇ ਖ਼ਰਚੇ ਤੋਂ ਕ਼ਾਫ਼ੀ ਘੱਟ ਹੈ। ਇਸ ਨਾਲ 23 ਕਰੋੜ ਰੁਪਏ ਦੀ ਬੱਚਤ ਹੋਈ ਹੈ ਅਤੇ 1.5 ਲੱਖ ਵਾਹਨਾਂ ਲਈ ਆਵਜਾਹੀ ਸੌਖੀ ਹੋ ਗਈ ਹੈ।
ਦਿੱਲੀ ਸਰਕਾਰ ਨੇ ਮਧੁਬਨ ਚੌਂਕ ਫਲਾਈਓਵਰ ਬਣਾਉਣ ਵਿੱਚ ਵੀ 125 ਕਰੋੜ ਰੁਪਏ ਬਚਾਏ। ਇਸ ਪ੍ਰੋਜੈਕਟ ਦੀ ਲਾਗਤ 422 ਕਰੋੜ ਰੁਪਏ ਤੇ ਤੈਅ ਕੀਤੀ ਗਈ ਸੀ ਪਰ ਇਸ ਨੂੰ 297 ਕਰੋੜ ਰੁਪਏ ਵਿੱਚ ਪੂਰਾ ਕਰ ਲਿਆ ਗਿਆ।
ਇਸ ਤਰਾਂ ਦਿੱਲੀ ਸਰਕਾਰ ਨੇ ਤਿੰਨ ਫਲਾਇਓਵਰਾਂ ਵਿੱਚ 310 ਕਰੋੜ ਰੁਪਏ ਬਚਾਏ। ਮੰਗੋਲਪੁਰੀ ਤੋਂ ਮਧੂਬਨ ਚੌਂਕ ਤੱਕ ਫਲਾਈਓਵਰ ਨੂੰ ਬਣਾਉਣ ਲਈ 423 ਕਰੋੜ ਰੁਪਏ ਰੱਖੇ ਗਏ ਸਨ ਪਰ ਪ੍ਰੋਜੈਕਟ ਨੂੰ 323 ਕਰੋੜ ਰੁਪਏ ਵਿੱਚ ਹੀ ਪੂਰਾ ਕਰ ਲਿਆ ਗਿਆ, ਜਿਸ ਨਾਲ 100 ਕਰੋੜ ਦੀ ਬੱਚਤ ਹੋਈ। ਇਸ ਤੋਂ ਇਲਾਵਾ ਮੀਰਾ ਬਾਗ਼ ਤੋਂ ਵਿਕਾਸਪੁਰੀ ਐਲੀਵੇਟੇਡ ਕੋਰੀਡੋਰ ਦੀ ਕੀਮਤ 560 ਕਰੋੜ ਰੁਪਏ ਰੱਖੀ ਗਈ ਸੀ ਪਰ ਇਸ ਨੂੰ 460 ਕਰੋੜ ਰੁਪਏ ਵਿੱਚ ਪੂਰਾ ਕਰ ਕੇ 100 ਕਰੋੜ ਦੀ ਬੱਚਤ ਕੀਤੀ ਗਈ। ਇਸੇ ਤਰਾਂ ਪ੍ਰੇਮ ਬਾਰਾਪੁਲਾ ਤੋਂ ਅਜ਼ਾਦਪੁਰ ਪ੍ਰੋਜੈਕਟ ਨੂੰ 247 ਰੁਪਏ ਦੀ ਬਜਾਏ, ਦਿੱਲੀ ਸਰਕਾਰ ਨੇ 137 ਕਰੋੜ ਰੁਪਏ ਵਿੱਚ ਪੂਰਾ ਕਰ ਕੇ 110 ਕਰੋੜ ਰੁਪਏ ਬੱਚੇ ਹਨ।
ਕੇਜਰੀਵਾਲ ਸਰਕਾਰ ਨੇ ਛੋਟੇ ਪ੍ਰੋਜੈਕਟਾਂ ਵਿੱਚ ਵੀ ਪੈਸੇ ਬਚਾਏ ਜਿਵੇਂ ਕਿ ਜਗਤਪੁਰੀ ਚੌਂਕ ਫਲਾਈਓਵਰ 80 ਕਰੋੜ ਰੁਪਏ ਦੀ ਬਜਾਏ 72 ਕਰੋੜ ਵਿੱਚ ਹੀ ਪੂਰਾ ਕਰ ਲਿਆ ਗਿਆ, 16 ਕਰੋੜ ਭਾਲਸਵਾ ਫਲਾਈਓਵਰ, 15 ਕਰੋੜ ਬੁਰਾਰੀ ਫਲਾਈਓਵਰ, 4 ਕਰੋੜ ਮੁਕੁੰਦਪੁਰਾ ਚੌਂਕ ਫਲਾਈਓਵਰ ਅਤੇ 5 ਕਰੋੜ ਮਯੂਰ ਵਿਹਾਰ ਫਲਾਈਓਵਰ ਪ੍ਰੋਜੇਕੱਟ ਪੂਰੇ ਕਰ ਕੇ ਦਿਖਾਏ।