HOME » NEWS » Films

ਸੁਗੰਧਾ ਮਿਸ਼ਰਾ ਨੇ ਵਿਆਹ ਤੋਂ ਬਾਅਦ ਦਿਖਾਏ ਰੰਗ, ਸੰਕੇਤ ਭੋਸਲੇ ਨੇ ਵੀਡੀਓ ਸੇਅਰ ਕਰ ਦਿਖਾਇਆ ਹਾਲ

News18 Punjabi | News18 Punjab
Updated: May 4, 2021, 11:27 AM IST
share image
ਸੁਗੰਧਾ ਮਿਸ਼ਰਾ ਨੇ ਵਿਆਹ ਤੋਂ ਬਾਅਦ ਦਿਖਾਏ ਰੰਗ, ਸੰਕੇਤ ਭੋਸਲੇ ਨੇ ਵੀਡੀਓ ਸੇਅਰ ਕਰ ਦਿਖਾਇਆ ਹਾਲ

  • Share this:
  • Facebook share img
  • Twitter share img
  • Linkedin share img
ਮੁੰਬਈ- ਪਿਛਲੇ ਦਿਨੀ ਗਾਇਕਾ ਅਤੇ ਕਾਮੇਡੀਅਨ ਸੁਗੰਧਾ ਮਿਸ਼ਰਾ ਅਤੇ ਕਾਮੇਡੀਅਨ ਅਤੇ ਅਦਾਕਾਰ ਸਾਕੇਤ ਭੋਸਲੇ ਵਿਆਹ ਦੇ ਬੰਧਨ ਵਿੱਚ ਬੰਧ ਗਏ । 26 ਅਪ੍ਰੈਲ ਨੂੰ ਦੋਵਾਂ ਨੇ ਵਿਆਹ ਕਰਵਾ ਲਿਆ। ਉਹਨਾਂ ਦੇ ਵਿਆਹ ਦੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਅਜੇ ਵੀ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਵਿਆਹ ਦੇ ਲਗਭਗ ਇੱਕ ਹਫ਼ਤੇ ਬਾਅਦ ਹੀ ਨਵ ਵਿਆਹੁਤਾ ਸੁਗੰਧਾ ਨੇ ਆਪਣੇ ਪਤੀ ਨੂੰ ਅਸਲੀ ਝਲਕ ਦਿਖਾਉਣਾ ਸ਼ੁਰੂ ਕਰ ਦਿੱਤੀ । ਸਾਕੇਤ ਭੋਸਲੇ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝਾ ਕੀਤਾ ਜੋ ਹੁਣ ਵਾਇਰਲ ਹੋ ਰਿਹਾ ਹੈ।





View this post on Instagram






A post shared by 𝐃𝐫.𝐒𝐚𝐧𝐤𝐞𝐭 𝐁𝐡𝐨𝐬𝐚𝐥𝐞 (@drrrsanket)






ਕਾਮੇਡੀਅਨ ਅਤੇ ਅਦਾਕਾਰ ਸਾਕੇਤ ਭੋਸਲੇ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਤੋਂ ਬਾਅਦ ਲੋਕ ਹੱਸਣਾ ਬੰਦ ਨਹੀਂ ਕਰ ਪਾ ਰਹੇ ਹਨ। ਵੀਡੀਓ ਵਿੱਚ ਉਸਨੇ ਦਿਖਾਇਆ ਕਿ ‘ਦੇਖਭਾਲ ਕਰਨ ਵਾਲੀ ਪਤਨੀ’ ਸੁਗੰਧਾ ਮਿਸ਼ਰਾ ਕਿਵੇਂ ਦੀ ਹੈ।

ਵੀਡੀਓ ਵਿਚ ਸਾਕੇਤ ਬੈੱਡ 'ਤੇ ਸੁੱਤਾ ਪਿਆ ਹੈ ਅਤੇ ਸੁਗੰਧਾ ਉਸ ਨੂੰ ਗੁੱਡ ਮਾਰਨਿੰਗ ਕਹਿ ਦਿੰਦੀ ਹੈ। ਹੱਥ ਵਿਚ ਚਾਹ ਦਾ ਪਿਆਲਾ ਲੈ ਕੇ ਸੁਗੰਧਾ ਪੁੱਛਦੀ ਹੈ ਕਿ ਕੀ ਤੁਸੀਂ ਚਾਹ ਪੀਣੀ ਚਾਹੁੰਦੇ ਹੋ? ਕਿਹੋ ਜਿਹਾ ਹਲਕੀ ਜਾਂ ਸਟ੍ਰੋਗ। ਇਸ ਦੇ ਜਵਾਬ ਵਿਚ ਸਾਕੇਤ ਕਹਿੰਦਾ ਹੈ ਸਟ੍ਰਾਂਗ । ਸੁਗੰਧਾ ਇਹ ਸੁਣਨ ਤੋਂ ਬਾਅਦ ਕਹਿੰਦੀ ਹੈ, ਫਿਰ ਦੋ ਚਮਚ ਚਾਹ ਪੱਤੀ ਅਤੇ ਥੋੜਾ ਜਿਹਾ ਦੁੱਧ ਦੇ ਨਾਲ਼ ਜਾਓ ਤੇ ਚਾਹ ਬਣਾਓ। ਆਪਣੀ ਨਵੀਂ ਪਤਨੀ ਤੋਂ ਇਹ ਗੱਲ ਸੁਣ ਕੇ ਸੰਕੇਤ ਦੀਆਂ ਅੱਖਾਂ ਫੱਟ ਗਈਆਂ। ਵੀਡੀਓ ਦੇ ਕੈਪਸ਼ਨ ਵਿੱਚ ਉਸਨੇ ਲਿਖਿਆ - 'ਵਿਆਹ ਤੋਂ ਬਾਅਦ'।

ਲੋਕ ਸਾਕੇਤ ਦੀ ਇਸ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹਨ। ਉਸ ਦੇ ਬਹੁਤ ਸਾਰੇ ਦੋਸਤ ਕਹਿ ਰਹੇ ਹਨ ਕਿ ਕੀ ਅਸਲ ਚ ਅਜਿਹਾ ਹੁੰਦਾ ਹੈ ਤਾਂ ਕੁਝ ਹੱਸਣ ਵਾਲੀਆਂ ਇਮੋਜੀਆਂ ਸਾਂਝੀਆਂ ਕਰ ਰਹੇ ਹਨ।ਇਸ ਤੋਂ ਪਹਿਲਾਂ ਸਾਕੇਤ ਭੋਸਲੇ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਸੁਗੰਧਾ ਮਿਸ਼ਰਾ ਸ਼ਰਮਾ ਰਹੀ ਸੀ।

ਉਹ ਸੁਗੰਧਾ ਨੂੰ ਸ੍ਰੀਮਤੀ ਭੋਂਸਲੇ ਕਹਿ ਰਿਹਾ ਹੈ। ਵੀਡੀਓ ਵਿਚ, ਦੋਵੇਂ ਇਕ ਕਾਰ ਵਿਚ ਬੈਠੇ ਹਨ.।ਸੰਕੇਤ ਕਹਿੰਦਾ ਹੈ ਕਿ 'ਹੈਲੋ ਮਿਸਜ਼ ਭੋਸਲੇ' ਅਤੇ ਸੁਗੰਧਾ ਕੈਮਰਾ ਨੂੰ ਵੇਖਦਿਆਂ ਹੀ ਹੱਸ ਪਈ।

ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਕਾਰਨ ਨਜ਼ਦੀਕੀ ਰਿਸ਼ਤੇਦਾਰ ਅਤੇ ਦੋਸਤ ਦੋਵਾਂ ਦੇ ਵਿਆਹ ਵਿੱਚ ਸ਼ਾਮਲ ਹੋਏ ਸਨ। ਵਿਆਹ ਦੀ ਰਸਮ ਰਵਾਇਤੀ ਰਿਵਾਜਾਂ ਅਨੁਸਾਰ ਹੋਈ। ਸੁਗੰਧਾ ਦੇ ਪਰਿਵਾਰ ਨੇ ਪਹਿਲਾਂ ਸੋਸ਼ਲ ਮੀਡੀਆ 'ਤੇ ਕਿਹਾ ਸੀ ਕਿ ਕੋਰੋਨਾ ਦੇ ਕਾਰਨ ਇਹ ਵਿਆਹ ਸਧਾਰਣ ਢੰਗ ਨਾਲ ਆਯੋਜਿਤ ਕੀਤਾ ਜਾਵੇਗਾ।
Published by: Anuradha Shukla
First published: May 4, 2021, 11:24 AM IST
ਹੋਰ ਪੜ੍ਹੋ
ਅਗਲੀ ਖ਼ਬਰ