ਰਣਜੀਤ ਬਾਵਾ ਦੇ ਨਵੇਂ ਗਾਣੇ ਵਿੱਚ ਹੋਵੇਗੀ ਬੇਅਦਬੀ ਮਾਮਲਿਆਂ ਦੀ ਗੱਲ
- news18-Punjabi
- Last Updated: May 1, 2021, 1:22 PM IST
"ਕਿੰਨੇ ਆਏ ਕਿੰਨੇ ਗਏ" ਗਾਣਾ ਤਾਂ ਹਰ ਕਿਸੇ ਨੇ ਸੁਣਿਆ ਹੋਵੇਗਾ ਜਿਸ ਵਿੱਚ ਪੰਜਾਬ ਦੀ ਅਤੇ ਰਾਜਨੀਤੀ ਅਤੇ ਰਿਸ਼ਤਿਆਂ ਦੀ ਗੱਲ ਹੋਈ ਹੈ। ਪਰ ਹੁਣ ਇਸ ਗਾਣੇ ਤਾਂ ਦੂਜਾ ਪਾਰਟ ਬਹੁਤ ਜਲਦ ਹੀ ਰਿਲੀਜ਼ ਹੋਵੇਗਾ ਜਿਸ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਜ਼ਰੀਏ ਖੁਦ ਗਾਇਕ ਰਣਜੀਤ ਬਾਵਾ ਨੇ ਹੀ ਦਿੱਤੀ ਹੈ। ਬਾਵਾ ਸੋਸ਼ਲ ਮੀਡੀਆ ਇਸ ਗਾਣੇ ਨਾਲ ਜੁੜੀਆਂ ਕਈ ਵੀਡੀਓਜ਼ ਸ਼ੇਅਰ ਕੀਤੀ। ਜਿਸ ਵਿੱਚ ਪਹਿਲਾਂ ਤਾਂ ਉਹ ਗਾਣੇ ਦੀ ਤਿਆਰੀ ਕਰਦੇ ਨਜ਼ਰ ਆਏ ਫਿਰ ਇਸ ਗਾਣੇ ਦੇ ਲੇਖਕ ਲਵਲੀ ਨੂਰ ਨਾਲ ਅਤੇ ਨਜ਼ਰ ਆਏ ਅਤੇ ਹੁਣ ਉਨ੍ਹਾਂ ਵੱਲੋਂ ਇਸ ਗਾਣੇ ਦੇ ਟੀਜ਼ਰ ਦੀ ਇੱਕ ਛੋਟੀ ਜਿਹੀ ਵੀਡੀਓ ਸ਼ੇਅਰ ਕੀਤੀ ਗਈ ਜਿਸ ਨੂੰ ਦਰਸ਼ਕਾ ਵੱਲੋਂ ਵੀ ਭਾਰੀ ਹੁੰਗਾਰਾ ਮਿਲ ਰਿਹਾ ਹੈ ਅਤੇ ਇਹ ਗਾਣਾ ਬਹੁਤ ਜਲਦ ਰਿਲੀਜ਼ ਹੋਵੇਗਾ ਇਸ ਦੇ ਨਾਲ ਹੀ ਇਸ ਗਾਣੇ ਵਿੱਚ ਪੰਜਾਬ ਦੀ ਰਾਜਨੀਤੀ ਅਤੇ ਬੇਅਦਬੀ ਮਾਮਲਿਆਂ ਦੀ ਗੱਲ ਕੀਤੀ ਗਈ ਹੈ।
ਦੱਸ ਦਈਏ ਕੀ ਇਸ ਤੋਂ ਪਹਿਲਾਂ ਵੀ ਰਣਜੀਤ ਬਾਵਾ ਦੇ ਕਈ ਗਾਣੇ ਆ ਚੁੱਕੇ ਹਨ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਫਿਰ ਚਾਹੇ ਉਹ ਹਾਲਾਂਹੀ ਵਿੱਚ ਰਿਲੀਜ਼ ਹੋਇਆ ਕੋਕਾ ਗਾਣਾ ਜਿਸ ਨੂੰ ਸੋਸ਼ਲ ਮੀਡੀਆ 'ਤੇ ਫੈਨਸ ਵੱਲੋਂ ਕਾਫੀ ਪਿਆਰ ਮਿਲ ਰਿਹਾ ਫਿਰ ਚਾਹੇ ਉਹ ਇੰਸਟਾਗ੍ਰਾਮ ਰੀਲਜ਼ ਹੋਣ ਜਾ ਫਿਰ ਹੋਰ ਵੀਡੀਓਜ਼।
View this post on Instagram