ਰਾਜਪੁਰਾ-ਗਿੱਪੀ ਗਰੇਵਾਲ ਨੇ ਮੰਨੀ ਗਲਤੀ, ਕਿਹਾ- ਸ਼ੂਟਿੰਗ ਦੀ ਪਰਮਿਸ਼ਨ ਨਹੀਂ ਸੀ

- news18-Punjabi
- Last Updated: May 2, 2021, 5:45 PM IST
ਅਮਰਜੀਤ ਸਿੰਘ ਪੰਨੂ
ਰਾਜਪੁਰਾ- ਥਾਣਾ ਬਨੂੜ ਅਧੀਨ ਪੈਂਦੇ ਪਿੰਡ ਸੇਖਣ ਮਾਜਰਾ ਵਿਖੇ ਪੰਜਾਬੀ ਫ਼ਿਲਮ ਗਿਰਧਾਰੀ ਲਾਲ ਦੀ ਸ਼ੂਟਿੰਗ ਕਰ ਰਹੇ ਪੰਜਾਬੀ ਗਾਇਕ ਅਤੇ ਅਦਾਕਾਰ ਗਿਪੀ ਗਰੇਵਾਲ ਅਤੇ ਉਸਦੇ 100 ਸਾਥੀ ਕਲਾਕਾਰ ਦੀ ਟੀਮ ਸ਼ੂਟਿੰਗ ਵਿਚ ਹਾਜ਼ਰ ਸੀ। ਕਰਫਿਊ ਦੌਰਾਨ ਉਹ ਫਿਲਮ ਦੀ ਸ਼ੂਟਿੰਗ ਕਰ ਰਿਹਾ ਸੀ ਜਦੋ ਕਿ ਸਰਕਾਰ ਨੇ ਇਕੱਠ ਕਰਨ ਤੋਂ ਰੋਕ ਲਗਾਈ ਹੋਈ ਹੈ। ਜਦੋ ਇਸ ਗੱਲ ਦੀ ਥਾਣਾ ਬਨੂੜ ਦੀ ਪੁਲਿਸ ਨੂੰ ਪਤਾ ਲੱਗਾ ਤਾਂ ਬਲਵਿੰਦਰ ਸਿੰਘ ਐੱਸ.ਐਚ.ਓ ਥਾਣਾ ਬਨੂੜ ਨੇ ਮੌਕੇ ਤੇ ਪਹੁੰਚਕੇ ਗਿਪੀ ਗਰੇਵਾਲ ਨੂੰ ਪੁੱਛਿਆ ਕਿ ਤੁਹਾਡੇ ਕੋਲ ਕੋਈ ਸ਼ੂਟਿੰਗ ਕਰਨ ਦੀ ਪਰਮਿਸ਼ਨ ਹੈ ਤਾਂ ਗਿਪੀ ਗਰੇਵਾਲ ਨੇ ਦਸਿਆ ਕਿ ਅਸੀਂ ਸ਼ੂਟਿੰਗ ਕਰਨ ਦੇ ਲਈ ਪ੍ਰੋਟੋਕੋਲ ਅਪਲਾਈ ਕੀਤੇ ਹੋਏ ਸਨ ਪਰ ਸਾਡੇ ਕੋਲ ਹੁਣ ਇਸ ਸਮੇ ਕੋਈ ਵੀ ਕਾਗਜ ਪੱਤਰ ਨਹੀਂ ਹੈ ਤਾਂ ਥਾਣਾ ਬਨੂੜ ਪੁਲਿਸ ਨੇ ਕਰਫਿਊ ਦੀ ਉਲੰਘਣਾ ਕਰਨ ਦੇ ਸਬੰਧ ਵਿਚ ਗਿਪੀ ਗਰੇਵਾਲ ਤੇ ਕਈ ਸਾਥੀਆਂ ਉਤੇ ਪਰਚਾ ਦਰਜ ਕਰ ਦਿਤਾ।
ਹੁਣ ਗਿੱਪੀ ਗਰੇਵਾਲ ਵੀ ਆਪਣੀ ਗ਼ਲਤੀ ਮੰਨ ਰਿਹਾ ਹੈ ਕਿ ਸਾਡੇ ਕੋਲ ਕੋਈ ਵੀ ਪਰਮਿਸ਼ਨ ਨਹੀਂ ਸੀ ਤਾਂ ਜਿਸ ਉਤੇ ਥਾਣਾ ਬਨੂੜ ਦੀ ਪੁਲਿਸ ਨੇ ਗਿੱਪੀ ਗਰੇਵਾਲ ਸਮੇਤ 7 ਵਿਅਕਤੀਆਂ ਉਤੇ ਪਰਚਾ ਦਰਜ ਕਰਕੇ ਧਾਰਾ 188 ਈਪੀਸੀ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ । ਜਿਸਦਾ ਐੱਫ ਆਈ ਆਰ ਨੰਬਰ 48 ਹੈ। ਪੁਲਿਸ ਮਾਮਲੇ ਦੀ ਹੁਣ ਗੰਭੀਰਤਾ ਨਾਲ ਪੜਤਾਲ ਕਰ ਰਹੀ ਹੈ। ਗਿਪੀ ਗਰੇਵਾਲ ਨੇ ਸਾਰਾ ਆਪਣਾ ਸ਼ੂਟਿੰਗ ਵਾਲਾ ਸਮਾਨ ਇਕੱਠਾ ਕਰ ਲਿਆ ਹੈ ਤੇ ਸ਼ੂਟਿੰਗ ਬੰਦ ਕਰ ਦਿਤੀ ਗਈ ਹੈ।