HOME » NEWS » Films

ਅਭਿਨੇਤਾ ਸਿਧਾਰਥ ਨੂੰ ਮਿਲ ਰਹੀਆਂ ਬਲਾਤਕਾਰ, ਮੌਤ ਦੀਆਂ ਧਮਕੀਆਂ, ਟਵੀਟ ਕਰ ਭਾਜਪਾ ਆਈ ਟੀ ਸੈੱਲ ਉੱਤੇ ਲਾਇਆ ਇਲਜ਼ਾਮ

News18 Punjabi | TRENDING DESK
Updated: April 30, 2021, 11:11 AM IST
share image
ਅਭਿਨੇਤਾ ਸਿਧਾਰਥ ਨੂੰ ਮਿਲ ਰਹੀਆਂ ਬਲਾਤਕਾਰ, ਮੌਤ ਦੀਆਂ ਧਮਕੀਆਂ, ਟਵੀਟ ਕਰ ਭਾਜਪਾ ਆਈ ਟੀ ਸੈੱਲ ਉੱਤੇ ਲਾਇਆ ਇਲਜ਼ਾਮ
ਅਭਿਨੇਤਾ ਸਿਧਾਰਥ ਨੂੰ ਮਿਲ ਰਹੀਆਂ ਬਲਾਤਕਾਰ, ਮੌਤ ਦੀਆਂ ਧਮਕੀਆਂ, ਟਵੀਟ ਕਰ ਦੱਸਿਆ, 'ਭਾਜਪਾ ਆਈਟੀ ਸੈੱਲ ਨੇ ਮੇਰਾ ਨੰਬਰ ਲੀਕ ਕੀਤਾ'

  • Share this:
  • Facebook share img
  • Twitter share img
  • Linkedin share img
ਚੇਨਈ : ਅਦਾਕਾਰ ਸਿਧਾਰਥ ਨੇ ਵੀਰਵਾਰ ਨੂੰ ਭਾਜਪਾ ਤਾਮਿਲਨਾਡੂ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਵੱਲੋਂ ਅਦਾਕਾਰ ਦਾ ਨੰਬਰ ਲੀਕ ਕੀਤਾ ਗਿਆ ਹੈ, ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਹਾਲਾਂਕਿ, ਭਾਜਪਾ ਆਈਟੀ ਵਿੰਗ ਦੇ ਸੂਬਾ ਪ੍ਰਧਾਨ ਨੇ ਅਦਾਕਾਰ ਸਿਧਾਰਥ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪਾਰਟੀ ਦਾ ਇਕ ਵੀ ਕਾਰਜਕਰਤਾ ਅਜਿਹੀ ਪ੍ਰਕਿਰਿਆ ਵਿਚ ਸ਼ਾਮਲ ਨਹੀਂ ਸੀ।

ਇੱਕ ਟਵੀਟ ਵਿੱਚ, ਸਿਧਾਰਥ ਨੇ ਦੋਸ਼ ਲਾਇਆ ਕਿ ਉਸਨੇ ਕੇਂਦਰ ਸਰਕਾਰ ਦੀ ਕੋਰੋਨਾ ਮਹਾਂਮਾਰੀ ਨੂੰ ਕੰਟਰੋਲ ਕਰਨ ਵਿੱਚ ਅਸਫਲ ਹੋਣ 'ਤੇ ਸਵਾਲ ਉਠਾਇਆ ਅਤੇ ਭਾਜਪਾ ਮੈਂਬਰਾਂ ਨੇ ਮੇਰੇ ਅਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਅਤੇ ਬਲਾਤਕਾਰ ਦੀ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਤਾਮਿਲਨਾਡੂ ਦੀ ਭਾਜਪਾ ਇਕਾਈ ਦੇ ਮੈਂਬਰਾਂ ਨੇ ਉਸ ਦਾ ਫੋਨ ਨੰਬਰ ਲੀਕ ਕੀਤਾ ਹੈ। ਨਤੀਜੇ ਵਜੋਂ, ਮੈਨੂੰ 500 ਤੋਂ ਵੱਧ ਕਾਲਾਂ ਪ੍ਰਾਪਤ ਹੋਈਆਂ ਜਿਨ੍ਹਾਂ ਤੇ ਲੋਕ ਮੈਨੂੰ ਗਾਲਾਂ ਕੱਢ ਰਹੇ ਹਨ, ਮੇਰੇ ਪਰਿਵਾਰ ਨੂੰ ਬਲਾਤਕਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਸਾਰੇ ਨੰਬਰ (ਭਾਜਪਾ ਲਿੰਕ ਅਤੇ ਡੀਪੀ ਨਾਲ) ਦਰਜ ਕਰ ਲਏ ਗਏ ਹਨ ਤੇ ਪੁਲਿਸ ਨੂੰ ਦਿੱਤੇ ਗਏ ਹਨ। ਸਿਧਾਰਥ ਨੇ ਕਿਹਾ ਕਿ ਅਸੀਂ ਕੋਵਿਡ 19 ਤੋਂ ਬਚ ਸਕਦੇ ਹਾਂ ਪਰ ਅਜਿਹੇ ਲੋਕਾਂ ਤੋਂ ਕਿਵੇਂ ਬਚਿਆ ਜਾਵੇ?

ਅਭਿਨੇਤਾ ਦੇ ਟਵੀਟ ਦਾ ਜਵਾਬ ਦਿੰਦਿਆਂ ਭਾਜਪਾ ਆਈਟੀਵਿੰਗ ਦੇ ਸੂਬਾ ਪ੍ਰਧਾਨ ਸੀਟੀਆਰ ਨਿਰਮਲ ਕੁਮਾਰ ਨੇ ਕਿਹਾ ਕਿ ਪਾਰਟੀ ਦੇ ਮੈਂਬਰ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹਨ। ਪਾਰਟੀ ਨੇ ਪਾਰਟੀ ਵਰਕਰਾਂ ਨੂੰ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਕਿਸੇ ਵੀ ਵਿਅਕਤੀ ਦੇ ਟਵੀਟ ਅਤੇ ਰਾਏ ‘ਤੇ ਪ੍ਰਤੀਕ੍ਰਿਆ ਨਾ ਦੇਣ।
ਜੇ ਕੋਈ ਇਹ ਸਾਬਤ ਕਰ ਸਕਦਾ ਹੈ ਕਿ ਭਾਜਪਾ ਮੈਂਬਰ ਇਸ ਕਿਸਮ ਦੀ ਪ੍ਰਕਿਰਿਆ ਵਿਚ ਸ਼ਾਮਲ ਹਨ, ਤਾਂ ਇਸ ਦੀ ਨਿਖੇਧੀ ਕੀਤੀ ਜਾਵੇਗੀ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਦੌਰਾਨ ਅਸੀਂ ਲੋੜਵੰਦਾਂ ਨੂੰ ਭੋਜਨ ਅਤੇ ਦਵਾਈਆਂ ਵੰਡਣ ਵਿੱਚ ਰੁੱਝੇ ਹੋਏ ਹਾਂ। ਉਨ੍ਹਾਂ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਸਿਧਾਰਥ ਵਰਗੇ ਵਿਅਕਤੀਆਂ 'ਤੇ ਧਿਆਨ ਕੇਂਦ੍ਰਤ ਨਾ ਕਰਨ, ਜੋ ਸਿਰਫ ਟਾਇਮ ਪਾਸ ਕਰ ਰਹੇ ਹਨ, ਬਲਕਿ ਮਹਾਂਮਾਰੀ ਦੌਰਾਨ ਲੋਕਾਂ ਦੀ ਮਦਦ ਕਰਨ ਵੱਲ ਧਿਆਨ ਦੇਣ।
Published by: Anuradha Shukla
First published: April 30, 2021, 11:02 AM IST
ਹੋਰ ਪੜ੍ਹੋ
ਅਗਲੀ ਖ਼ਬਰ