ਭਵਾਨੀਗੜ੍ਹ ਦੇ ਪਿੰਡ ਵਲਦ ਖੁਰਦ ਚ ਹੋਇਆ ਅਨੋਖਾ ਵਿਆਹ ਇਨੀਂ ਦਿਨੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਅਜਿਹਾ ਵਿਆਹ ਸੀ ਜਿਸਦੇ ਵਿੱਚ ਲਾੜੇ ਦੇ ਨਾਲ ਨਾਲ ਉਸਦੇ ਬੱਚੇ ਵੀ ਨੱਚ ਰਹੇ ਸਨ। ਦਰਅਸਲ ਵਿਆਹ ਤਾਂ ਦੂਜੀ ਵਾਰ ਹੋ ਰਿਹਾ ਸੀ ਪਰ ਲਾੜਾ ਵੀ ਉਹੀ ਸੀ ਅਤੇ ਲਾੜੀ ਵੀ ਅਤੇ ਵਿਆਹ ਦੇ ਗਵਾਹ ਜੋੜੇ ਦੇ ਬੱਚੇ ਵੀ ਬਣੇ।
ਦਰਅਸਲ ਪਿੰਡ ਦਾ ਰਾਜੇਸ਼ ਕੁਮਾਰ ਕਈ ਸਾਲਾਂ ਪਹਿਲਾਂ ਕੈਨੇਡਾ ਵਸ ਗਿਆ। ਸਰੀ ਵਿੱਚ ਨਵਾਂਸ਼ਹਿਰ ਦੀ ਸੀਮਾ ਨਾਲ ਪਿਆਰ ਹੋ ਗਿਆ। ਦੋਵਾਂ ਨੇ ਉੱਥੇ ਹੀ ਵਿਆਹ ਕਰ ਲਿਆ। ਦੋ ਪੁੱਤਰ ਵੀ ਹੋ ਗਏ ਪਰ ਦਿਲ ਵਿੱਚ ਚਾਅ ਰਹਿ ਗਿਆ ਸੀ ਕਿ ਆਪਣੇ ਪਿੰਡ ਚ ਪੂਰੇ ਰਸਮੋ ਰਿਵਾਜ਼ ਦੇ ਨਾਲ ਆਪਣੇ ਲੋਕਾਂ ਚ ਵਿਆਹ ਹੁੰਦਾ। ਸੋ ਜਦੋਂ 14 ਸਾਲਾਂ ਬਾਅਦ ਪੰਜਾਬ ਆਉਣ ਦਾ ਮੌਕਾ ਮਿਲਿਆ ਤਾਂ ਇਸ ਸੁਫਨੇ ਨੂੰ ਪੂਰਾ ਵੀ ਕਰ ਲਿਆ।
ਕੈਨੇਡਾ ਤੋਂ ਭਾਰਤ ਆਏ ਤਾਂ ਸੀਮਾ ਆਪਣੇ ਪੇਕੇ ਤੁਰ ਗਈ। ਰਾਜੇਸ਼ ਬਕਾਇਦਾ ਬਰਾਤ ਲੈ ਕੇ ਨਵਾਂਸ਼ਹਿਰ ਪਹੁੰਚਿਆ ਅਤੇ ਸੀਮਾ ਰਾਣੀ ਨੂੰ ਇੱਕ ਵਾਰ ਫਿਰ ਆਪਣੇ ਨਾਲ ਲੈ ਆਇਆ। ਸੀਮਾ ਮੁਤਾਬਕ ਵਿਦੇਸ਼